Science of the Soul – America
Fayetteville Satsang Program 1 ਅਤੇ 2, ਜੁਲਾਈ 2026
  • Home
  • Satsang Program
  • General Information
  • Question and Answer Procedures
  • Important Updates
  • Family Area
  • Special Needs and Deaf Services
  • Travel and Transportation
  • Accommodation Guide
  • Dining Guide
  • Contact Information

An additional day has been added to Master's Satsang Program in Fayetteville. The Program will now take place on ਬੁੱਧਵਾਰ, 1 ਅਤੇ ਵੀਰਵਾਰ, 2, ਜੁਲਾਈ 2026 at 10:00 am.

A one hour pre-recorded video of Master giving satsang at the Dera has been added to the Program, and will be shown on 1 ਜੁਲਾਈ 2026 at 1:30 pm

QUESTION AND ANSWER PROCEDURES

English

ਜੋ ਬਾਬਾ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹਨ, ਉਹਨਾਂ ਦਾ ਚੁਣਾਓ ਰੋਜ਼ ਸਤਿਸੰਗ ਤੋਂ ਪਹਿਲਾਂ ਇੱਕ ਪਰਚੀ ਦੇ ਜ਼ਰੀਏ ਕੀਤਾ ਜਾਵੇਗਾ। ਇਹ ਚੁਣਾਓ ਏਰੀਆ ਰੋਜ਼ ਸਵੇਰੇ 6:30 am ਵਜੇ ਖੁਲ੍ਹੇਗਾ ਅਤੇ 8:00 am ਵਜੇ ਬੰਦ ਹੋ ਜਾਵੇਗਾ, ਜਿਸ ਤੋਂ ਬਾਅਦ ਚੁਣਾਓ ਕੀਤਾ ਜਾਵੇਗਾ। ਜੇ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਪਹਿਲਾਂ ਸਤਿਸੰਗ ਹਾਲ ਵਿਚ ਆਪਣੀ ਸੀਟ ਰੱਖ ਕੇ, ਫਿਰ ਐਂਟਰੇਂਸ ਨੰਬਰ 2 ਸਵਾਲ-ਜਵਾਬ ਚੁਣਾਓ ਏਰੀਆ ਤੇ ਆ ਜਾਓ। ਅਗਰ ਤੁਸੀਂ ਚੁਣੇ ਨਹੀਂ ਗਏ ਤਾਂ ਤੁਸੀਂ ਆਪਣੀ ਸੀਟ ਤੇ ਵਾਪਿਸ ਚਲੇ ਜਾਓ। ਚੁਣੇ ਜਾਣ ਦੀ ਪ੍ਰਕਿਰਿਆ ਤੋਂ ਬਾਅਦ ਕਿਸੇ ਨੂੰ ਵੀ ਸਵਾਲ-ਜਵਾਬ ਦੀ ਲਾਈਨ ਵਿਚ ਲੱਗਣ ਦੀ ਇਜਾਜ਼ਤ ਨਹੀਂ ਹੈ।

ਜੇਕਰ ਸਵਾਲ ਅੰਗਰੇਜ਼ੀ, ਹਿੰਦੀ ਜਾਂ ਪੰਜਾਬੀ ਵਿਚ ਨਾ ਹੋਣ
ਜੇ ਤੁਸੀਂ ਅੰਗਰੇਜ਼ੀ, ਪੰਜਾਬੀ ਜਾਂ ਹਿੰਦੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿਚ ਸਵਾਲ ਪੁੱਛਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣਾ ਸਵਾਲ ਲਿਖ ਕੇ, ਐਂਟਰਸ 2 ਤੇ ਸਥਿਤ ਸਵਾਲ-ਜਵਾਬ ਚੁਣਾਓ ਏਰੀਆ ਦੇ ਅਨੁਵਾਦ ਭਾਗ (ਟਰਾਂਸਲੇਸ਼ਨ ਸਟੇਸ਼ਨ) ਕੋਲ ਲਿਆਉਣਾ ਪਵੇਗਾ। ਅਨੁਵਾਦਕ ਸੇਵਾਦਾਰ ਤੁਹਾਡੇ ਸਵਾਲ ਦਾ ਅਨੁਵਾਦ ਕਰ ਕੇ, ਵੱਡੇ ਅੱਖਰਾਂ ਵਿਚ ਇਕ ਖਾਸ ਫਾਰਮ ਤੇ ਲਿਖ ਦੇਵੇਗਾ। ਜੇ ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਤੁਹਾਡੀ ਭਾਸ਼ਾ ਲਈ ਅਨੁਵਾਦਕ ਉਪਲੱਬਧ ਨਾ ਹੋਵੇ ਤਾਂ ਕਿਰਪਾ ਕਰਕੇ ਤੁਸੀਂ ਆਪਣਾ ਸਵਾਲ ਪਹਿਲਾਂ ਤੋਂ ਹੀ ਕਿਸੇ ਤੋਂ ਅੰਗਰੇਜ਼ੀ ਵਿਚ ਲਿਖਵਾ ਕੇ ਆਪਣੇ ਨਾਲ ਲੈ ਕੇ ਆਓ ਜੀ। ਜਦੋਂ ਤੁਹਾਨੂੰ ਫਾਰਮ ਉੱਤੇ ਆਪਣਾ ਅਨੁਵਾਦ ਹੋਇਆ ਸਵਾਲ ਮਿਲ ਜਾਵੇ ਤਾਂ ਕਿਰਪਾ ਕਰਕੇ ਤੁਸੀਂ ਫਾਰਮ ਲੈ ਕੇ ਸਵਾਲ-ਜਵਾਬ ਚੁਣਾਓ ਏਰੀਆ ਤੇ ਆ ਜਾਓ।

ਸਵਾਲ-ਜਵਾਬ ਲਈ ਹਦਾਇਤਾਂ:
ਡੇਰੇ ਵਲੋਂ ਨਿਵੇਦਨ ਹੈ ਕਿ ਸਵਾਲਾਂ ਦੇ ਸੰਬੰਧਿਤ ਹੇਠਲੀ ਜਾਣਕਾਰੀ ਦਿੱਤੀ ਜਾਵੇ:

  1. ਸਵਾਲ ਪੁੱਛਣ ਵਾਲਿਆਂ ਦੀ ਉਮਰ 18 ਸਾਲ ਜਾਂ 18 ਤੋਂ ਵੱਧ ਹੋਣੀ ਚਾਹੀਦੀ ਹੈ।
  2. ਸਵਾਲ ਛੋਟੇ ਅਤੇ ਸਪਸ਼ਟ ਹੋਣੇ ਚਾਹੀਦੇ ਹਨ।
  3. ਸਿਰਫ ਇਕ ਸਵਾਲ ਪੁੱਛਣਾ ਚਾਹੀਦਾ ਹੈ।
  4. ਸਵਾਲ ਰੂਹਾਨੀਅਤ ਬਾਰੇ ਹੋਣੇ ਚਾਹੀਦੇ ਹਨ, ਨਾ ਕਿ ਨਿਜੀ, ਆਰਥਿਕ, ਸਿਹਤ, ਪਰਿਵਾਰਿਕ ਜਾਂ ਰਾਜਨੀਤਿਕ ਸਮੱਸਿਆਵਾਂ ਬਾਰੇ।
  5. ਦੂਸਰਿਆਂ ਵਲੋਂ ਸਵਾਲ ਨਹੀਂ ਪੁੱਛਣੇ ਚਾਹੀਦੇ।
  6. ਲੰਬੇ ਨੋਟ, ਕਵਿਤਾਵਾਂ ਤੇ ਚਿੱਠੀਆਂ ਨਹੀਂ ਪੜ੍ਹਨੀਆਂ ਚਾਹੀਦੀਆਂ।
  7. ਜਦੋਂ ਬਾਬਾ ਜੀ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਹੋਣ ਤਾਂ ਉਹਨਾਂ ਨੂੰ ਵਿਚ ਨਹੀਂ ਟੋਕਣਾ ਜੀ। ਕੁਝ ਬੋਲਣ ਤੋਂ ਪਹਿਲਾਂ, ਤੁਸੀਂ ਉਹਨਾਂ ਨੂੰ ਆਪਣੀ ਗੱਲ ਖਤਮ ਕਰਨ ਦੇਵੋ।

ਜੇ ਦੋ ਭਾਸ਼ਾਵਾਂ ਲਈ ਅਲੱਗ-ਅਲੱਗ ਮਾਈਕ੍ਰੋਫ਼ੋਨ ਹੋਏ, ਤਾਂ ਜਿਹੜੀ ਭਾਸ਼ਾ ਤੁਸੀਂ ਆਪਣਾ ਸਵਾਲ ਪੁੱਛਣ ਨੂੰ ਚੁਣੀ ਹੋਈ, ਤੁਹਾਨੂੰ ਉਸੇ ਭਾਸ਼ਾ ਵਾਲੀ ਲਾਈਨ ਵਿਚ ਲੱਗਾਇਆ ਜਾਵੇਗਾ। ਤੁਹਾਨੂੰ ਆਪਣਾ ਸਵਾਲ ਉਸੇ ਭਾਸ਼ਾ ਵਿਚ ਪੁੱਛਣਾ ਪਵੇਗਾ।

ਕਿਰਪਾ ਕਰ ਕੇ ਬਾਬਾ ਜੀ ਨੂੰ ਉਨ੍ਹਾਂ ਦੀ ਸਿਹਤ, ਪਰਿਵਾਰ ਜਾਂ ਵੇਸ ਬਾਰੇ ਨਿਜੀ ਸਵਾਲ ਨਾ ਕਰੋ ਜੀ ਅਤੇ ਨਾ ਹੀ ਨਵੀਆਂ ਫੋਟੋਆਂ ਅਤੇ ਰਿਕਾਰਡਿੰਗ ਆਦਿ ਬਾਰੇ ਕੋਈ ਸਵਾਲ ਕਰੋ। ਸਤਿਗੁਰੂ ਸਾਨੂੰ ਇਹ ਯਾਦ ਕਰਵਾਉਂਦੇ ਹਨ ਕਿ ਇਹ ਮਾਰਗ ਸਿੱਖਿਆ ਬਾਰੇ ਹੈ, ਨਾ ਕਿ ਸ਼ਖ਼ਸੀਅਤ ਜਾਂ ਬਾਹਰਲੇ ਸਰੂਪ ਬਾਰੇ।

ਸਾਨੂੰ ਡੇਰੇ ਤੋਂ ਮਿਲੀਆਂ ਇਨ੍ਹਾਂ ਹਿਦਾਇਤਾਂ ਦੀ ਪਾਲਣਾ ਕਰ ਕੇ ਆਪਣਾ ਸ਼ੁਕਰਾਨਾ ਜ਼ਾਹਿਰ ਕਰਨਾ ਚਾਹੀਦਾ ਹੈ।

ਸੰਗਤ ਲਈ ਬੇਨਤੀਆਂ:

  1. ਸਤਿਸੰਗ ਪ੍ਰੋਗਰਾਮ ਦੇ ਦੌਰਾਨ ਕਿਸੇ ਵੀ ਸਮੇਂ ਤਾੜੀ ਨਾ ਬਜਾਓ ਜੀ।
  2. ਕਿਰਪਾ ਕਰ ਕੇ ਸਵਾਲ ਪੁੱਛਣ ਵਾਲਿਆਂ ਦੀ ਗੁਪਨਿਯਤਾ ਦਾ ਆਦਰ ਕਰੋ ਅਤੇ ਉਨ੍ਹਾਂ ਵੱਲ ਮੁੜ ਕੇ ਦੇਖਣ ਦੀ ਕੋਸ਼ਿਸ਼ ਨਾ ਕਰੋ ਜੀ।

Science of the Soul Study Center ●  4115 Gillespie Street, Fayetteville, North Carolina 28306-9053  ●  910.426.5306 ●  © 2026 Science of the Soul